Shop

Chaali Din

Chaali DincwlI idn

250.00

written by- Dr. Dhugga Gurpreet

1 review for Chaali Din

  1. Juggu Giddarbaha

    Juggu Giddarbaha

    ਚਾਲ਼ੀ ਦਿਨ ਤੀਆਂ ਦੇ ਤਿਉਹਾਰ ਵਾਂਗ ਨਿਕਲੇ। ਕਹਿੰਦੇ ਨੇ ਜਦੋਂ ਅਸੀਂ ਪਲ-ਪਲ ਨੂੰ ਜੀਅ ਰਹੇ ਹੁੰਦੇ ਹਾਂ ਤੇ ਪਤਾ ਨਹੀਂ ਲੱਗਦਾ ਕਿ ਸਮਾਂ ਕਦ ਬੀਤ ਜਾਂਦਾ ਹੈ। ਇਹੀ ਕੁਝ ਵਾਪਰਦਾ ਹੈ ਡਾ. ਧੁੱਗਾ ਗੁਰਪ੍ਰੀਤ ਹੁਰਾਂ ਦਾ ਨਾਵਲ ‘ਚਾਲ਼ੀ ਦਿਨ’ ਪੜ੍ਹਦਿਆਂ। ਪਤਾ ਹੀ ਨਹੀਂ ਲੱਗਾ ਕਦੋਂ ਚਾਲ਼ੀਵਾਂ ਦਿਨ ਆ ਗਿਆ। ਮੈਂ ਨਾਵਲ ਪੜ੍ਹਿਆ ਨਹੀ ਜੀਵਿਆ ਹੈ। ਨਾਵਲ ਵਿਚਲੇ ਪਾਤਰ ਭਾਵੇਂ ਰੇਗਿਸਤਾਨ ਅਤੇ ਰੇਤਲੇ ਟਿੱਬਿਆਂ ਵਿੱਚ ਦੀ ਲੰਘ ਰਹੇ ਹਨ ਪਰ ਮੈਂ ਇਹਨਾਂ ਨੂੰ ਪੜ੍ਹਦਿਆਂ ਫੁੱਲਾਂ ਨਾਲ਼ ਭਰੇ ਜੰਗਲ਼ ਵਿੱਚੋਂ ਦੀ ਲੰਘਿਆਂ ਹਾਂ। ਜ਼ਿਹਨੀ ਤੌਰ ‘ਤੇ ਤਰੇਲ਼ ਵਿੱਚ ਭਿਓਂਤੇ ਫੁੱਲਾਂ ਵਾਂਗ ਤਰੋ-ਤਾਜ਼ਾ ਮਹਿਸੂਸ ਕਰ ਰਿਹਾ ਹਾਂ।
    ਇਸ ਨਾਵਲ ਵਿਚਲਾ ਪਾਤਰ ‘ਫ਼ਕੀਰ’ ਨਿੱਕੀਆਂ- ਨਿੱਕੀਆਂ ਕਹਾਣੀਆਂ ਰਾਹੀਂ ਰਾਸਤੇ ਵਿੱਚ ਟੱਕਰਦੇ ਹਰ ਮਨੁੱਖ ਦੀਆਂ ਗੰਭੀਰ ਦੁਚਿੱਤੀਆਂ, ਚਿੰਤਾਵਾਂ ਅਤੇ ਗ਼ੈਰਕੁਦਰਤੀ ਸਮੱਸਿਆਵਾਂ ਨੂੰ ਹੱਲ ਕਰਦਾ ਹੋਇਆ ਤੁਰਿਆ ਜਾਂਦਾ ਹੈ। ਡਾ. ਧੁੱਗਾ ਗੁਰਪ੍ਰੀਤ ਹੁਰਾਂ ਕੋਲ਼ ਨਾਵਲ ਵਿਚਲੇ ਪਾਤਰ ‘ਕੇਸਰ’ ਦੀ ਬੇਬੇ ਜਿਹਾ ਸਚਿਆਰਾਪਨ ਹੈ। ਕਹਾਣੀਆਂ ਫ਼ਕੀਰ ਦੇ ਮੂੰਹੋਂ ਉਸੇ ਸਚਿਆਰੇਪਨ ਨਾਲ਼ ਕਹਾਈਆਂ ਗਈਆਂ ਹਨ,ਜਿਸ ਸਚਿਆਰੇਪਨ ਨਾਲ਼ ਕੋਈ ਔਰਤ ਗੁਣਗੁਣਾਉਂਦੀ ਹੋਈ ਘਰ ਦਾ ਵਿਹੜਾ ਲਿੱਪਦੀ ਹੈ,ਚਾਦਰ ‘ਤੇ ਫੁੱਲ ਕੱਢਦੀ ਹੈ ਜਾਂ ਕੰਧੋਲ਼ੀ ‘ਤੇ ਘੁੱਗੀਆਂ,ਗਟਾਰਾਂ ਵਾਹੁੰਦੀ ਹੈ। ਇਹ ਨਾਵਲ ਡਾ. ਧੁੱਗਾ ਗੁਰਪ੍ਰੀਤ ਹੁਰਾਂ ਵਾਂਗ ਹੀ ਸਾਦਾ,ਡੂੰਘਾ ਅਤੇ ਦਿਲ ਛੂਹਣ ਵਾਲ਼ਾ ਹੈ।

Add a review

Your email address will not be published. Required fields are marked *

250.00